ਜੌਬਜ਼ ਵਿਕਟੋਰੀਆ ਕੰਮ ਲੱਭ ਰਹੇ ਲੋਕਾਂ ਦਾ ਸਹਿਯੋਗ ਕਰਦੀ ਹੈ ਅਤੇ ਗੁਜ਼ਗਾਰਦਾਤਿਆਂ ਨੂੰ ਆਪਣੇ ਲਈ ਲੋੜੀਂਦੇ ਕਰਮਚਾਰੀਆਂ ਨਾਲ ਜੋੜਦੀ ਹੈ।

ਜੌਬਜ਼ ਵਿਕਟੋਰੀਆ ਸੇਵਾਵਾਂ

ਜੌਬਜ਼ ਵਿਕਟੋਰੀਆ ਦੇ ਐਡਵੋਕੇਟ ਸਥਾਨਕ ਭਾਈਚਾਰਿਆਂ ਵਿੱਚ ਕੰਮ ਲੱਭ ਰਹੇ ਵਿਕਟੋਰੀਆ ਵਾਸੀਆਂ ਦਾ ਸਹਿਯੋਗ ਕਰਦੇ ਹਨ – ਲਾਇਬ੍ਰੇਰੀਆਂ, ਭਾਈਚਾਰਕ ਕੇਂਦਰਾਂ, ਖੇਡ ਕਲੱਬਾਂ, ਜਨਤਕ ਰਿਹਾਇਸ਼ ਦੇ ਬਰਾਂਡਿਆਂ ਅਤੇ ਖਰੀਦਦਾਰੀ ਕੇਂਦਰਾਂ ਵਿੱਚ - ਲੋਕਾਂ ਨੂੰ ਉਹਨਾਂ ਜਾਣਕਾਰੀ, ਸਹਾਇਤਾ ਅਤੇ ਸਿਖਲਾਈ ਨਾਲ ਜੋੜਨ ਲਈ ਜੋ ਉਹਨਾਂ ਵਾਸਤੇ ਸਹੀ ਹੈ। ਸਾਡੇ ਐਡਵੋਕੇਟਾਂ ਦੀ ਮੇਜ਼ਬਾਨੀ ਰਾਜ ਭਰ ਦੀਆਂ ਸੰਸਥਾਵਾਂ ਦੁਆਰਾ ਕੀਤੀ ਜਾਂਦੀ ਹੈ। ਇਹ ਪਤਾ ਲਗਾਉਣ ਲਈ ਸਾਡੇ ਨਕਸ਼ੇ ਉੱਤੇ ਸੂਚੀਬੱਧ ਮੇਜ਼ਬਾਨ ਸੰਸਥਾਵਾਂ ਵਿੱਚੋਂ ਕਿਸੇ ਇਕ ਨਾਲ ਸੰਪਰਕ ਕਰੋ ਕਿ ਐਡਵੋਕੇਟ ਕਦੋਂ ਅਤੇ ਕਿੱਥੋਂ ਕੰਮ ਕਰ ਰਹੇ ਹਨ।

ਜੌਬਜ਼ ਵਿਕਟੋਰੀਆ ਸਿੱਖਿਅਕ ਲੋਕਾਂ ਨੂੰ ਕੰਮ ਲਈ ਤਿਆਰ ਹੋਣ, ਅਜਿਹੀ ਨੌਕਰੀ ਲੱਭਣ ਵਿੱਚ ਮਦਦ ਕਰਦੇ ਹਨ ਜੋ ਉਹਨਾਂ ਲਈ ਢੁੱਕਵੀਂ ਹੈ, ਅਤੇ ਪਹਿਲੇ ਛੇ ਮਹੀਨਿਆਂ ਲਈ ਉਹਨਾਂ ਦੀ ਭੂਮਿਕਾ ਵਿੱਚ ਉਹਨਾਂ ਦਾ ਸਹਿਯੋਗ ਕਰਦੇ ਹਨ। ਜੌਬਜ਼ ਵਿਕਟੋਰੀਆ ਭਾਈਵਾਲ ਆਪਣੀਆਂ ਕਾਰੋਬਾਰੀ ਲੋੜਾਂ ਦੀ ਪਛਾਣ ਕਰਨ ਲਈ ਸਥਾਨਕ ਰੁਜ਼ਗਾਰਦਾਤਿਆਂ ਨਾਲ ਕੰਮ ਕਰਨ ਵਿੱਚ ਮੁਹਾਰਤ ਰੱਖਦੇ ਹਨ, ਅਤੇ ਸਿੱਖਿਅਕ ਰੁਜ਼ਗਾਰਦਾਤਿਆਂ ਨੂੰ ਸਹੀ ਹੁਨਰਾਂ ਅਤੇ ਉਹਨਾਂ ਦੇ ਕਾਰੋਬਾਰ ਵਿੱਚ ਕੰਮ ਕਰਨ ਦੀ ਸੰਭਾਵਨਾ ਵਾਲੇ ਉਮੀਦਵਾਰਾਂ ਨਾਲ ਜੋੜਦੇ ਹਨ।

ਜੌਬਜ਼ ਵਿਕਟੋਰੀਆ ਕੈਰੀਅਰ ਸਲਾਹਕਾਰ ਉਨ੍ਹਾਂ ਲੋਕਾਂ ਨੂੰ ਕੈਰੀਅਰ ਵਾਸਤੇ ਮਾਰਗ-ਦਰਸ਼ਨ ਪ੍ਰਦਾਨ ਕਰਦੇ ਹਨ ਜੋ ਕੰਮ ਲੱਭ ਰਹੇ ਹਨ ਜਾਂ ਕੈਰੀਅਰ ਵਿੱਚ ਤਬਦੀਲੀ ਕਰਨਾ ਚਾਹੁੰਦੇ ਹਨ। ਉਹ ਲੋਕਾਂ ਨੂੰ ਆਪਣੇ ਕੈਰੀਅਰ ਦੇ ਵਿਕਲਪਾਂ ਨੂੰ ਸਮਝਣ ਅਤੇ ਉਨ੍ਹਾਂ ਨੂੰ ਉਹ ਸਾਧਨ ਅਤੇ ਵਿਸ਼ਵਾਸ ਦੇਣ ਵਿੱਚ ਮਦਦ ਕਰਦੇ ਹਨ ਜਿੰਨ੍ਹਾਂ ਦੀ ਉਨ੍ਹਾਂ ਨੂੰ ਹਾਸਲ ਕਰਨ ਦੀ ਲੋੜ ਹੈ।

ਜੌਬਜ਼ ਵਿਕਟੋਰੀਆ ਔਨਲਾਈਨ ਹੱਬ ਇਕ ਮੁਫ਼ਤ ਸੇਵਾ ਹੈ ਜੋ ਰੁਜ਼ਗਾਰਦਾਤਿਆਂ ਦਾ ਹੁਨਰਮੰਦ, ਸਥਾਨਕ ਉਮੀਦਵਾਰਾਂ ਨਾਲ ਮੇਲ ਕਰਵਾਉਂਦੀ ਹੈ। ਕੰਮ ਲੱਭ ਰਹੇ ਲੋਕ ਆਪਣੇ ਸਥਾਨਕ ਖੇਤਰ ਵਿੱਚ ਰੁਜ਼ਗਾਰਦਾਤਿਆਂ ਦੁਆਰਾ ਪੋਸਟ ਕੀਤੀਆਂ ਭੂਮਿਕਾਵਾਂ ਲਈ ਰਜਿਸਟਰ ਕਰ ਸਕਦੇ ਹਨ ਅਤੇ ਅਰਜ਼ੀ ਦੇ ਸਕਦੇ ਹਨ। ਰੁਜ਼ਗਾਰਦਾਤੇ ਆਪਣੇ ਭਾਈਚਾਰੇ ਵਿੱਚ ਹੁਨਰਮੰਦ, ਤਿਆਰ ਉਮੀਦਵਾਰਾਂ ਦੀ ਭਾਲ ਕਰ ਸਕਦੇ ਹਨ।

ਜੌਬਜ਼ ਵਿਕਟੋਰੀਆ ਫੰਡ ਵਿਕਟੋਰੀਆ ਦੇ ਕਾਰੋਬਾਰਾਂ ਨੂੰ ਹਰੇਕ ਨਵੇਂ ਯੋਗ ਕਰਮਚਾਰੀ ਲਈ $20,000 ਤੱਕ ਦੀ ਤਨਖਾਹ ਸਬਸਿਡੀ ਪ੍ਰਦਾਨ ਕਰਦਾ ਹੈ। ਇਸ ਵਿੱਤੀ ਸਹਾਇਤਾ ਦੇ ਨਾਲ, ਰੁਜ਼ਗਾਰਦਾਤੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਿੱਚ ਮਦਦ ਕਰਨ ਲਈ ਲੋਕਾਂ ਨੂੰ ਨੌਕਰੀ ਉੱਤੇ ਰੱਖ ਸਕਦੇ ਹਨ।

ਜੌਬਜ਼ ਵਿਕਟੋਰੀਆ ਹੌਟਲਾਈਨ 1300 208 575 ਕੰਮ ਲੱਭ ਰਹੇ ਲੋਕਾਂ ਅਤੇ ਕਰਮਚਾਰੀਆਂ ਦੀ ਭਾਲ ਕਰ ਰਹੇ ਰੁਜ਼ਗਾਰਦਾਤਿਆਂ ਨੂੰ ਫ਼ੋਨ ਉੱਤੇ ਸਲਾਹ ਅਤੇ ਜਾਣਕਾਰੀ ਦੀ ਪੇਸ਼ਕਸ਼ ਕਰਦੀ ਹੈ।

ਜੇ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ ਜਾਂ ਤਾਂ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ ਸਿੱਧਾ 1300 208 575 (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਸੋਮਵਾਰ ਤੋਂ ਸ਼ੁੱਕਰਵਾਰ) ਉੱਤੇ ਫੋਨ ਕਰ ਸਕਦੇ ਹੋ ਅਤੇ ਅਸੀਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੈਸ਼ਨਲ (TIS) ਨਾਲ ਜੁੜਾਂਗੇ, ਜਾਂ 131 450 ਉੱਤੇ TIS ਨੂੰ ਫੋਨ ਕਰੋ ਅਤੇ ਉਹ ਸਾਡੀ ਹੌਟਲਾਈਨ ਨੂੰ ਸਿੱਧੇ ਫੋਨ ਕਰਨਗੇ।