Lady on laptop

ਜੇ ਤੁਸੀਂ ਵਿਕਟੋਰੀਆ ਵਿੱਚ ਕੰਮ ਲੱਭ ਰਹੇ ਹੋ, ਤਾਂ ਜੌਬਜ਼ ਵਿਕਟੋਰੀਆ ਤੁਹਾਡੀ ਮਦਦ ਕਰ ਸਕਦਾ ਹੈ।

ਅਸੀਂ ਲੋਕਾਂ ਨੂੰ ਨੌਕਰੀਆਂ ਅਤੇ ਸਿਖਲਾਈ ਦੇ ਮੌਕੇ ਲੱਭਣ ਵਿੱਚ ਮਦਦ ਕਰਨ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ  ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ, ਜੋ ਆਹਮੋ-ਸਾਹਮਣੇ, ਔਨਲਾਈਨ ਅਤੇ ਫ਼ੋਨ ਉੱਤੇ ਹੁੰਦੀਆਂ ਹਨ।

ਆਹਮੋ-ਸਾਹਮਣੇ

ਸਾਡੇ ਜੌਬਜ਼ ਵਿਕਟੋਰੀਆ ਵਕਾਲਤ-ਕਰਤਾ, ਭਰੋਸੇਯੋਗ ਉਪਦੇਸ਼ਕ ਅਤੇ ਪੇਸ਼ੇ ਵਾਲੇ ਸਲਾਹਕਾਰ ਤੁਹਾਨੂੰ ਰੁਜ਼ਗਾਰ ਲੱਭਣ ਜਾਂ ਇਸ ਵਾਸਤੇ ਤਿਆਰ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ, ਅਤੇ ਤੁਹਾਨੂੰ ਵਧੀਕ ਸਹਾਇਤਾ ਅਤੇ ਜਾਣਕਾਰੀ ਲੈਣ ਵਾਸਤੇ ਹੋਰ ਦੱਸ ਪਾ ਸਕਦੇ ਹਨ। ਆਪਣੇ ਸਥਾਨਕ ਇਲਾਕੇ ਵਿੱਚ ਸਹਾਇਤਾ ਲੱਭੋ

ਫ਼ੋਨ ਉੱਤੇ

ਜੌਬਜ਼ ਵਿਕਟੋਰੀਆ ਦੀ ਹੌਟਲਾਈਨ ਨੂੰ 1300 208 575 ਉੱਤੇ ਫੋਨ ਕਰਕੇ ਆਪਣੀ ਭਾਸ਼ਾ ਵਿੱਚ ਸਲਾਹ ਅਤੇ ਜਾਣਕਾਰੀ ਤੱਕ ਪਹੁੰਚ ਕਰੋ।

ਔਨਲਾਈਨ

ਨੌਕਰੀਆਂ ਦੇ ਮੌਕਿਆਂ ਵਾਸਤੇ ਜੌਬਜ਼ ਵਿਕਟੋਰੀਆ ਔਨਲਾਈਨ ਹੱਬ ਉੱਤੇ ਨਾਮ ਦਰਜ ਕਰੋ। ਨਾਮ ਦਰਜ ਕਰਵਾਉਣ ਲਈ, ਇਸ ਸਫੇ ਉਪਰ ਤੁਸੀਂ ਹਿਦਾਇਤਾਂ ਲੱਭ ਸਕਦੇ ਹੋ।

ਨੌਕਰੀਆਂ ਦੇ ਮੌਕਿਆਂ ਵਾਸਤੇ ਜੌਬਜ਼ ਵਿਕਟੋਰੀਆ ਔਨਲਾਈਨ ਹੱਬ ਉੱਤੇ ਨਾਮ ਕਿਵੇਂ ਦਰਜ ਕਰਨਾ ਹੈ

1. ਨਾਮ ਦਰਜ ਕਰਵਾਓ

jobs.vic.gov.au/findwork ਤੇ ਜਾਓ

'ਮੈਂ ਕੰਮ ਲੱਭ ਰਿਹਾ ਹਾਂ' (‘I’m looking for work’) ਦੀ ਚੋਣ ਕਰੋ।

'ਕੰਮ ਲਈ ਅਰਜ਼ੀ ਦਿਓ' ('Apply for work’) ਉੱਤੇ ਕਲਿੱਕ ਕਰੋ

ਇਹ ਤੁਹਾਨੂੰ ਜੌਬਜ਼ ਵਿਕਟੋਰੀਆ ਔਨਲਾਈਨ ਹੱਬ ਤੱਕ ਲੈ ਜਾਵੇਗਾ।

2. ਆਪਣਾ ਖਾਤਾ ਬਣਾਓ

ਆਪਣੇ ਵੇਰਵੇ ਦਾਖਲ ਕਰੋ, ਜਿਸ ਵਿੱਚ ਸਹੀ ਫ਼ੋਨ ਅਤੇ ਈਮੇਲ ਵੀ ਸ਼ਾਮਲ ਹੋਣ।

'ਨਾਮ ਦਰਜ ਕਰਨਾ ਸ਼ੁਰੂ ਕਰਨ' (‘Start registration’) ਦੀ ਚੋਣ ਕਰੋ।

3. ਕੰਮ ਕਰਨ ਦੇ ਆਪਣੇ ਅਧਿਕਾਰਾਂ ਬਾਰੇ ਸਾਨੂੰ ਦੱਸੋ

ਯੋਗ ਹੋਣ ਲਈ ਤੁਹਾਨੂੰ ਆਸਟ੍ਰੇਲੀਆ ਦੇ ਕੰਮਕਾਜ਼ੀ ਅਧਿਕਾਰਾਂ ਦੀ ਲੋੜ ਹੈ।ਯੋਗ ਹੋਣ ਲਈ ਤੁਹਾਨੂੰ ਆਸਟ੍ਰੇੇਲੀਆ ਦੇ ਕੰਮਕਾਜ਼ੀ ਅਧਿਕਾਰਾਂ ਦੀ ਲੋੜ ਹੈ।

ਜੇ ਤੁਸੀਂ ਕਿਸੇ ਵੀਜ਼ੇ ਉੱਤੇ ਹੋ, ਤਾਂ ਜਾਂਚ ਕਰੋ ਕਿ ਕੀ ਤੁਹਾਡੇ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਪਾਬੰਦੀ-ਅਧੀਨ ਹੈ।

ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਹਫਤੇ ਵਿੱਚ ਤੁਹਾਨੂੰ ਕਿੰਨੇ ਘੰਟੇ ਕੰਮ ਕਰਨ ਦੀ ਆਗਿਆ ਹੈ, ਅਤੇ ਤੁਸੀਂ ਕਿੰਨੇ ਸਮੇਂ ਤੋਂ ਕੰਮ ਲੱਭ ਰਹੇ ਹੋ।

4. ਰੋਜ਼ਗਾਰ ਦਾ ਇਤਿਹਾਸ ਅਤੇ ਯੋਗਤਾਵਾਂ

ਸੰਭਾਵੀ ਰੋਜ਼ਗਾਰਦਾਤਿਆਂ ਨੂੰ ਆਪਣੇ ਹੁਨਰਾਂ ਅਤੇ ਤਜ਼ਰਬੇ ਨੂੰ ਵਿਖਾਉਣ ਦਾ ਤੁਹਾਨੂੰ ਇੱਥੇ ਮੌਕਾ ਦਿੱਤਾ ਜਾ ਰਿਹਾ ਹੈ।

ਇਹ ਯਕੀਨੀ ਬਨਾਉਣ ਲਈ ਕਿ ਤੁਸੀਂ ਉਹਨਾਂ ਸਾਰੀਆਂ ਨੌਕਰੀਆਂ ਨਾਲ ਜੁੜੇ ਹੋ, ਜੋ ਤੁਹਾਡੇ ਵਾਸਤੇ ਸਹੀ ਹਨ, ਜਿੰਨੇ ਤੁਸੀਂ ਕਰ ਸਕਦੇ ਹੋ, ਵੱਧ ਤੋਂ ਵੱਧ ਵੇਰਵੇ ਸ਼ਾਮਲ ਕਰੋ।

ਆਪਣੀ ਸਿੱਖਿਆ ਦੇ ਪੱਧਰ ਦੀ ਚੋਣ ਕਰੋ। ਆਪਣੀਆਂ ਯੋਗਤਾਵਾਂ ਬਾਰੇ ਤੁਹਾਨੂੰ ਵਧੇਰੇ ਵੇਰਵੇ ਦਾਖਲ ਕਰਨ ਲਈ ਕਿਹਾ ਜਾ ਸਕਦਾ ਹੈ।

ਨੌਕਰੀਆਂ ਦੀ ਕਿਸਮ ਅਤੇ ਉਦਯੋਗ ਸਮੇਤ, ਉਹਨਾਂ ਨੌਕਰੀਆਂ ਦੀ ਸੂਚੀ ਦਿਉ ਜੋ ਤੁਸੀਂ ਕਰ ਚੁੱਕੇ ਹੋ। ਉਦਾਹਰਣਾਂ ਲਈ 'ਆਮ ਭੂਮਿਕਾਵਾਂ' (‘Common roles’) ਨੂੰ ਵੇਖੋ।

ਪਿਛਲੀਆਂ ਨੌਕਰੀਆਂ ਨੂੰ ਸ਼ਾਮਲ ਕਰਨ ਲਈ 'ਤਜ਼ਰਬਾ ਸ਼ਾਮਲ ਕਰੋ' (‘Add experience’) ਉੱਤੇ ਕਲਿੱਕ ਕਰੋ। ਜਿੰਨੇ ਤੁਸੀਂ ਕਰ ਸਕੋ, ਵੱਧ ਤੋਂ ਵੱਧ ਨੌਕਰੀਆਂ ਅਤੇ ਉਦਯੋਗਾਂ ਨੂੰ ਸ਼ਾਮਲ ਕਰੋ – ਇਹ ਰੋਜ਼ਗਾਰਦਾਤਿਆਂ ਨੂੰ ਤੁਹਾਡੇ ਸਾਰੇ ਤਜ਼ਰਬੇ ਨੂੰ ਵੇਖਣ ਵਿੱਚ ਮਦਦ ਕਰਦਾ ਹੈ, ਅਤੇ ਤੁਹਾਡੇ ਨਾਲ ਮੇਲ ਖਾਂਦੇ ਨੌਕਰੀ ਦੇ ਮੌਕਿਆਂ ਦੀ ਗਿਣਤੀ ਵਿੱਚ ਵਾਧਾ ਕਰਦਾ ਹੈ।

ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਕੀ ਤੁਸੀਂ ਕਿਸੇ ਅਜਿਹੇ ਉਦਯੋਗ ਵਿੱਚ ਕੰਮ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਜਿਸ ਵਿੱਚ ਤੁਸੀਂ ਪਹਿਲਾਂ ਕੰਮ ਨਹੀਂ ਕੀਤਾ ਹੈ।

5. ਵਿਭਿੰਨਤਾ ਅਤੇ ਸ਼ਮੂਲੀਅਤ

ਸਾਨੂੰ ਆਪਣੇ ਬਾਰੇ ਅਤੇ ਆਪਣੇ ਪਿਛੋਕੜ ਬਾਰੇ ਵਧੇਰੇ ਦੱਸੋ। ਇਹ ਸਾਨੂੰ ਇਸ ਬਾਰੇ ਵਧੇਰੇ ਸਮਝਣ ਵਿੱਚ ਮਦਦ ਕਰਦਾ ਹੈ, ਕਿ ਜੌਬਜ਼ ਵਿਕਟੋਰੀਆ ਕਿਸ ਦਾ ਸਹਿਯੋਗ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ, ਕਿ ਅਸੀਂ ਲੋੜੀਂਦੀ ਜਾਣਕਾਰੀ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ।

ਤੁਹਾਨੂੰ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਵੱਲੋਂ ਪ੍ਰਦਾਨ ਕੀਤੇ ਕੋਈ ਵੀ ਵੇਰਵੇ ਗੁਪਤ ਰਹਿੰਦੇ ਹਨ ਅਤੇ ਰੋਜ਼ਗਾਰਦਾਤਿਆਂ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਹਨ।

6. ਅਰਜ਼ੀ ਮਿਲ ਗਈ ਹੈ

ਇਕ ਵਾਰ ਜਦ ਤੁਸੀਂ ਫਾਰਮ ਨੂੰ ਪੂਰਾ ਕਰ ਲੈਂਦੇ ਹੋ, ਤਾਂ ਇਕ ਸੁਨੇਹਾ ਪੁਸ਼ਟੀ ਕਰੇਗਾ ਕਿ ਤੁਹਾਡੀ ਅਰਜ਼ੀ ਮਿਲ ਗਈ ਹੈ।

ਇਕ ਵਾਰ ਜਦ ਤੁਹਾਡਾ ਖਾਤਾ ਵਰਤਣ ਲਈ ਤਿਆਰ ਹੋ ਜਾਂਦਾ ਹੈ, ਤਾਂ ਅਸੀਂ ਤੁਹਾਨੂੰ ਈਮੇਲ ਭੇਜਾਂਗੇ।

ਫੇਰ ਤੁਸੀਂ ਵੇਖ ਸਕਦੇ ਹੋ ਅਤੇ ਨੌਕਰੀਆਂ ਵਾਸਤੇ ਅਰਜ਼ੀਆਂ ਦੇਣੀਆਂ ਸ਼ੁਰੂ ਕਰ ਸਕਦੇ ਹੋ।