
ਔਨਲਾਈਨਹੱਬ'ਤੇਨੌਕਰੀਆਂਲਈਅਰਜ਼ੀਦਿਓ
ਕੀਨੌਕਰੀਲੱਭਰਹੇਹੋ? ਜੌਬਜ਼ਵਿਕਟੋਰੀਆਦੀਔਨਲਾਈਨਹੱਬ'ਤੇਨੌਕਰੀਆਂਦੀਖੋਜਕਰੋਅਤੇਅਰਜ਼ੀਦਿਓ।
ਸਾਡੀ ਔਨਲਾਈਨ ਹੱਬ ਇਕ ਮੁਫਤ ਸੇਵਾ ਹੈ, ਜਿੱਥੇ ਤੁਸੀਂ ਨੌਕਰੀਆਂ ਦੀ ਖੋਜ ਕਰ ਸਕਦੇ ਹੋ ਅਤੇ ਅਰਜ਼ੀ ਦੇ ਸਕਦੇ ਹੋ।
ਹੁਣੇਖੋਜਕਰੋ
ਆਪਣੇ ਨੇੜੇ ਨੌਕਰੀਆਂ ਲੱਭੋ।
ਨੌਕਰੀਆਂਵਾਸਤੇਅਰਜ਼ੀਦੇਣਲਈ ਨਾਮਰਜਿਸਟਰਕਰੋ
ਔਨਲਾਈਨ ਹੱਬ 'ਤੇ ਨੌਕਰੀਆਂ ਲਈ ਅਰਜ਼ੀ ਦੇਣ ਲਈ, ਤੁਹਾਨੂੰ ਰਜਿਸਟਰ ਕਰਨ ਦੀ ਲੋੜ ਹੈ। ਇਹ ਇਕ ਆਸਾਨ ਪ੍ਰਕਿਰਿਆ ਹੈ, ਜਿੱਥੇ ਤੁਹਾਨੂੰ ਮੁੱਢਲੇ ਨਿੱਜੀ ਅਤੇ ਸੰਪਰਕ ਵੇਰਵੇ ਪ੍ਰਦਾਨ ਕਰਨ ਦੀ ਲੋੜ ਪਵੇਗੀ।
ਨੌਕਰੀਸਬੰਧੀਸੂਚਨਾਵਾਂ ਪ੍ਰਾਪਤਕਰੋ
ਤੁਹਾਡੇ ਵੱਲੋਂ ਔਨਲਾਈਨ ਹੱਬ 'ਤੇ ਰਜਿਸਟਰ ਕਰਨ ਦੇ ਬਾਅਦ, ਤੁਹਾਨੂੰ ਉਹਨਾਂ ਨਵੀਆਂ ਨੌਕਰੀਆਂ ਬਾਰੇ ਸੂਚਨਾਵਾਂ ਪ੍ਰਾਪਤ ਹੋਣਗੀਆਂ ਜੋ ਤੁਹਾਡੀਆਂ ਦਿਲਚਸਪੀਆਂ ਅਤੇ ਟਿਕਾਣੇ ਨਾਲ ਮੇਲ਼ ਖਾਂਦੀਆਂ ਹਨ।
ਕੀਮੈਂਯੋਗਹਾਂ?
ਜੌਬਜ਼ ਵਿਕਟੋਰੀਆ ਦੀ ਔਨਲਾਈਨ ਹੱਬ ਮੁਫ਼ਤ ਹੈ, ਅਤੇ ਨੌਕਰੀ ਲੱਭ ਰਹੇ ਕਿਸੇ ਵੀ ਵਿਅਕਤੀ ਵਾਸਤੇ ਉਪਲਬਧ ਹੈ, ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਹਨ।
ਔਨਲਾਈਨਹੱਬਬਾਰੇਵਧੇਰੇਜਾਣਕਾਰੀ
ਔਨਲਾਈਨਹੱਬਉੱਤੇਮੈਨੂੰਕਿਸਕਿਸਮਦੀਆਂਨੌਕਰੀਆਂਮਿਲਸਕਦੀਆਂਹਨ?
ਮੁੱਢਲੇ ਪੱਧਰ ਤੋਂ ਲੈ ਕੇ ਉੱਚ ਪਦਵੀਆਂ ਤੱਕ, ਤਨਖਾਹ ਮਿਲਣ ਵਾਲੇ ਸਿਖਿਆਰਥੀਆਂ ਤੱਕ ਹਰ ਤਰ੍ਹਾਂ ਦੀਆਂ ਨੌਕਰੀਆਂ। ਬਹੁਤ ਸਾਰੇ ਵੱਖ-ਵੱਖ ਉਦਯੋਗਾਂ ਵਿੱਚ ਭੂਮਿਕਾਵਾਂ ਹਨ, ਜਿੰਨ੍ਹਾਂ ਵਿੱਚ ਨਿਰਮਾਣ, ਪ੍ਰਾਹੁਣਚਾਰੀ (ਹੌਸਪੀਟੈਲਟੀ), ਅਪੰਗਤਾ ਸਹਾਇਤਾ, ਪਾਰਕਾਂ ਅਤੇ ਫੁਰਸਤ, ਸਰਕਾਰੀ, ਮਨੁੱਖੀ ਵਸੀਲੇ, ਸਿਹਤ, ਆਵਾਜਾਈ, ਵਾਲ ਅਤੇ ਸੁੰਦਰਤਾ, ਮੰਡੀਕਰਨ ਅਤੇ ਸਮਾਗਮ, ਪ੍ਰਚੂਨ, ਆਈ. ਟੀ., ਮੋਟਰ-ਗੱਡੀਆਂ, ਵਿਕਰੀ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਹਨ।
ਕੀਮੈਨੂੰਨੌਕਰੀਆਂਲੱਭਣਲਈਰਜਿਸਟਰਕਰਨਦੀਲੋੜਹੈ?
ਕੋਈ ਵੀ ਔਨਲਾਈਨ ਹੱਬ ਉੱਤੇ ਨੌਕਰੀਆਂ ਲੱਭ ਸਕਦਾ ਹੈ। ਨੌਕਰੀ ਲਈ ਅਰਜ਼ੀ ਦੇਣ ਲਈ, ਤੁਹਾਨੂੰ ਰਜਿਸਟਰ ਕਰਨ ਦੀ ਲੋੜ ਪਵੇਗੀ।
ਕੀਮੈਂਆਪਣੀਮੋਬਾਈਲਡੀਵਾਈਸ'ਤੇਨੌਕਰੀਆਂਲੱਭਸਕਦਾਹਾਂ?
ਹਾਂ। ਸਾਈਡ-ਕਿੱਕਰ ਐਪ ਨਾਲ ਤੁਸੀਂ ਔਨਲਾਈਨ ਹੱਬ ਵਿੱਚ ਲੌਗ-ਇਨ ਕਰ ਸਕਦੇ ਹੋ, ਅਤੇ ਆਪਣੇ ਮੋਬਾਈਲ ਉੱਤੇ ਨੌਕਰੀਆਂ ਲੱਭ ਸਕਦੇ ਹੋ।
ਜਦੋਂਮੈਂਰਜਿਸਟਰਕਰਦਾਹਾਂਤਾਂਕੀਵਾਪਰਦਾਹੈ?
- ਤੁਹਾਡਾ ਔਨਲਾਈਨ ਹੱਬ ਖਾਤਾ ਬਣਾਇਆ ਜਾਵੇਗਾ। ਤੁਸੀਂ ਕਿਸੇ ਵੀ ਸਮੇਂ ਆਪਣੇ ਖਾਤੇ ਵਿੱਚ ਲੌਗ-ਇਨ ਕਰ ਸਕਦੇ ਹੋ, ਤਾਂ ਜੋ ਤੁਸੀਂ ਨੌਕਰੀਆਂ ਵੇਖ (ਬ੍ਰਾਊਜ਼ ਕਰ) ਸਕੋ ਅਤੇ ਇਨ੍ਹਾਂ ਵਾਸਤੇ ਅਰਜ਼ੀ ਦੇ ਸਕੋ ਅਤੇ ਆਪਣੀ ਪ੍ਰੋਫਾਈਲ ਨੂੰ ਅੱਪਡੇਟ ਕਰ ਸਕੋ।
- ਤੁਸੀਂ ਨੌਕਰੀ ਦੇ ਮੌਕਿਆਂ ਬਾਰੇ ਈਮੇਲ ਸੂਚਨਾਵਾਂ ਪ੍ਰਾਪਤ ਕਰਨੀਆਂ ਸ਼ੁਰੂ ਕਰੋਗੇ, ਜੋ ਤੁਹਾਡੇ ਟਿਕਾਣੇ ਅਤੇ ਦਿਲਚਸਪੀ ਵਾਲੇ ਖੇਤਰਾਂ ਨਾਲ ਮੇਲ ਖਾਂਦੀਆਂ ਹਨ।
ਮੇਰੀਪ੍ਰੋਫਾਈਲਕੀਹੈਅਤੇਕੀਮੈਂਇਸਨੂੰਅੱਪਡੇਟਕਰਸਕਦਾਹਾਂ?
ਤੁਹਾਡੇ ਔਨਲਾਈਨ ਹੱਬ ਖਾਤੇ ਵਿੱਚ ਇਕ ਨਿੱਜੀ ਪ੍ਰੋਫਾਈਲ ਸ਼ਾਮਲ ਹੈ, ਜੋ ਕਿ ਰੁਜ਼ਗਾਰਦਾਤੇ ਉਸ ਸਮੇਂ ਵੇਖਦੇ ਹਨ ਜਦੋਂ ਤੁਸੀਂ ਨੌਕਰੀਆਂ ਵਾਸਤੇ ਅਰਜ਼ੀ ਦਿੰਦੇ ਹੋ। ਤੁਹਾਡੀ ਪ੍ਰੋਫਾਈਲ ਔਨਲਾਈਨ ਰੈਜ਼ਿਊਮੇ ਵਰਗੀ ਹੈ। ਤੁਸੀਂ ਇਸ ਨੂੰ ਆਪਣੇ ਬਾਰੇ ਅਤੇ ਆਪਣੇ ਨੌਕਰੀ ਦੇ ਤਜ਼ਰਬੇ ਬਾਰੇ ਵੇਰਵਿਆਂ ਨਾਲ ਅੱਪਡੇਟ ਕਰ ਸਕਦੇ ਹੋ।
ਕੀਮੈਨੂੰਉਸਸਮੇਂਸੂਚਿਤਕੀਤਾਜਾਵੇਗਾਜਦੋਂਨਵੀਆਂਨੌਕਰੀਆਂਪੋਸਟਕੀਤੀਆਂਜਾਂਦੀਆਂਹਨ?
ਹਾਂ। ਤੁਹਾਡੇ ਵੱਲੋਂ ਔਨਲਾਈਨ ਹੱਬ 'ਤੇ ਰਜਿਸਟਰ ਕਰਨ ਦੇ ਬਾਅਦ, ਜਦੋਂ ਨਵੀਆਂ ਨੌਕਰੀਆਂ ਪੋਸਟ ਕੀਤੀਆਂ ਜਾਂਦੀਆਂ ਹਨ ਤਾਂ ਤੁਹਾਨੂੰ ਈਮੇਲ ਸੂਚਨਾਵਾਂ ਪ੍ਰਾਪਤ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜੇ ਤੁਸੀਂ ਸਾਈਡ-ਕਿੱਕਰ ਐਪ ਡਾਊਨਲੋਡ ਕਰਦੇ ਹੋ ਤਾਂ ਤੁਸੀਂ ਸਿੱਧੇ ਆਪਣੇ ਫੋਨ ਉੱਤੇ ਸੂਚਨਾਵਾਂ ਪ੍ਰਾਪਤ ਕਰ ਸਕਦੇ ਹੋ।
ਨੌਕਰੀਲੱਭਰਹੇਲੋਕਾਂਨੂੰਜੌਬਜ਼ਵਿਕਟੋਰੀਆਹੋਰਕਿਹੜੀਸਹਾਇਤਾਦੀਪੇਸ਼ਕਸ਼ਕਰਦੀਹੈ?
ਜੌਬਜ਼ ਵਿਕਟੋਰੀਆ, ਵਕੀਲਾਂ, ਰਾਹ ਵਿਖਾਉਣ ਵਾਲਿਆਂ ਅਤੇ ਕੈਰੀਅਰ ਵਾਲੇ ਸਲਾਹਕਾਰਾਂ ਦੀ ਸਾਡੀ ਟੀਮ ਦੇ ਰਾਹੀਂ ਨੌਕਰੀ ਲੱਭ ਰਹੇ ਵਿਕਟੋਰੀਆ ਵਾਸੀਆਂ ਨੂੰ ਵਿਅਕਤੀਗਤ ਸਹਾਇਤਾ ਪ੍ਰਦਾਨ ਕਰਵਾਉਂਦੀ ਹੈ।
ਮੈਨੂੰਤਕਨੀਕੀਸਹਾਇਤਾਕਿੱਥੋਂਮਿਲਸਕਦੀਹੈ?
ਜੇ ਔਨਲਾਈਨ ਹੱਬ ਦੇ ਨਾਲ ਤੁਹਾਨੂੰ ਕੋਈ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ ਤਾਂ ਕਿਰਪਾ ਕਰਕੇ
ਸੰਪਰਕ ਕਰੋ:
support@sidekicker.com.au ਜਾਂ 1800 882 694
ਜੇ ਔਨਲਾਈਨ ਹੱਬ ਦੀ ਵਰਤੋਂ ਕਰਨ ਵਿੱਚ ਤੁਹਾਨੂੰ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ 1300 208 575 ਉੱਤੇ ਫ਼ੋਨ ਕਰੋ।