Jobs that Matter

ਭਾਈਚਾਰਕ ਸੇਵਾਵਾਂ ਦੇ ਖੇਤਰ ਵਿੱਚ ਨੌਕਰੀਆਂ

ਹਿੰਸਾ ਤੋਂ ਬਚਣ ਲਈ ਭੱਜ ਰਹੇ ਪਰਿਵਾਰਾਂ, ਅਪੰਗਤਾ ਵਾਲੇ ਲੋਕਾਂ, ਬੇਘਰ ਹੋਣ ਦਾ ਸੰਤਾਪ ਹੰਢਾ ਰਹੇ ਲੋਕਾਂ, ਅਤੇ ਬੱਚਿਆਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ ਇਸ ਸਮੇਂ ਨੌਕਰੀਆਂ ਉਪਲਬਧ ਹਨ ਜਿੰਨ੍ਹਾਂ ਨੂੰ ਸੰਭਾਲ ਅਤੇ ਸਹਾਇਤਾ ਦੀ ਲੋੜ ਹੈ।

ਵਿਕਟੋਰੀਆ ਵਿੱਚ ਭਾਈਚਾਰਕ ਸੇਵਾਵਾਂ ਵਾਲੀਆਂ ਹਜ਼ਾਰਾਂ ਸੰਸਥਾਵਾਂ ਹਨ, ਜੋ ਇਸ ਖੇਤਰ ਨੂੰ ਪ੍ਰਾਂਤ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਿਆਂ ਵਿੱਚੋਂ ਇੱਕ ਬਣਾਉਂਦੀਆਂ ਹਨ।

ਭਾਈਚਾਰਕ ਸੇਵਾ ਵਾਲੀਆਂ ਉਹ ਨੌਕਰੀਆਂ ਲੱਭੋ ਜਿੱਥੇ ਤੁਸੀਂ ਫ਼ਰਕ ਲਿਆ ਸਕੋ।

ਨੌਕਰੀਆਂ ਵੇਖੋ

ਜੌਬਜ਼ ਵਿਕਟੋਰੀਆ ਨੌਕਰੀ ਲੱਭ ਰਹੇ ਲੋਕਾਂ ਦੀ ਸਹਾਇਤਾ ਕਰਨ ਲਈ ਮੁਫ਼ਤ ਸੇਵਾਵਾਂ ਵੀ ਪ੍ਰਦਾਨ ਕਰਵਾਉਂਦੀ ਹੈ।

ਹੋਰ ਜਾਣਕਾਰੀ ਪ੍ਰਾਪਤ ਕਰੋ

ਨੌਕਰੀਆਂ ਦੀ ਗਾਰੰਟੀ

ਕੀ ਤੁਸੀਂ Diploma of Community Services (ਕਮਿਊਨਿਟੀ ਸਰਵਿਸਿਜ਼ ਦਾ ਡਿਪਲੋਮਾ) ਕਰ ਰਹੇ ਹੋ?

Victorian Government’s Social Services Jobs Guarantee (ਵਿਕਟੋਰੀਆ ਸਰਕਾਰ ਦੀ ਸੋਸ਼ਲ ਸਰਵਿਸਜ਼ ਜੌਬਜ਼ ਗਰੰਟੀ) ਤੁਹਾਡੇ ਕੈਰੀਅਰ ਨੂੰ ਸ਼ੁਰੂ ਕਰਨ ਵਿੱਚ ਮਦਦ ਕਰ ਸਕਦੀ ਹੈ।

ਉਹ ਵਿਦਿਆਰਥੀ ਜੋ 1 ਸਤੰਬਰ 2022 ਅਤੇ 31 ਅਗਸਤ 2024 ਵਿਚਕਾਰ Diploma of Community Services (ਕਮਿਊਨਿਟੀ ਸਰਵਿਸਜ਼ ਦਾ ਡਿਪਲੋਮਾ) ਪਾਸ ਕਰਦੇ ਹਨ, ਉਹਨਾਂ ਨੂੰ ਸਮਾਜਿਕ ਸੇਵਾਵਾਂ ਦੇ ਖੇਤਰ ਵਿੱਚ ਨੌਕਰੀ ਦੀ ਗਰੰਟੀ ਦਿੱਤੀ ਜਾਂਦੀ ਹੈ।

ਇਸ ਵਿੱਚ ਅਹਿਮ ਭੂਮਿਕਾਵਾਂ ਸ਼ਾਮਲ ਹਨ ਜਿਵੇਂ ਕਿ ਬਾਲ ਸੁਰੱਖਿਆ ਅਤੇ ਪਰਿਵਾਰਕ ਸੇਵਾਵਾਂ, ਰਿਹਾਇਸ਼ ਅਤੇ ਬੇਘਰ ਹੋਣਾ, ਅਪੰਗਤਾ ਸੰਭਾਲ ਅਤੇ ਹੋਰ।

ਆਪਣੀ ਦਿਲਚਸਪੀ ਦਰਜ ਕਰਵਾਓ