Couple

ਜੌਬਜ਼ ਵਿਕਟੋਰੀਆ ਔਨਲਾਈਨ ਹੱਬ

ਜੌਬਜ਼ ਵਿਕਟੋਰੀਆ ਔਨਲਾਈਨ ਹੱਬ, ਉਹਨਾਂ ਨੌਕਰੀਆਂ ਦੇ ਚਾਹਵਾਨਾਂ ਦਾ ਮੇਲ ਕਰਵਾਉਂਦਾ ਹੈ ਜੋ ਸਥਾਨਕ, ਕਾਰਜਬਲਾਂ ਨੂੰ ਲੱਭਣ ਵਾਲੇ ਰੁਜ਼ਗਾਰਦਾਤਿਆਂ ਨਾਲ ਕੰਮ ਕਰਨ ਲਈ ਤਿਆਰ ਹਨ।

ਅਸੀਂ ਤੁਹਾਡੀਆਂ ਕਾਰੋਬਾਰੀ ਲੋੜਾਂ ਦੀ ਪਛਾਣ ਕਰਨ ਲਈ ਅਤੇ ਵਿਕਟੋਰੀਆ ਭਰ ਵਿੱਚੋਂ ਸਹੀ ਹੁਨਰਾਂ ਅਤੇ ਤਜ਼ਰਬੇ ਵਾਲੇ ਲੋਕਾਂ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਡੇ ਨਾਲ ਰਲ ਕੇ ਕੰਮ ਕਰ ਸਕਦੇ ਹਾਂ।

'ਹੁਣੇ ਰਜਿਸਟਰ ਕਰੋ' ਵਾਲਾ ਬਟਨ

ਲੌਗ-ਇਨ ਬਟਨ

ਇਹ ਕਿਵੇਂ ਕੰਮ ਕਰਦਾ ਹੈ?

ਯੋਗਤਾ ਪ੍ਰਾਪਤ ਕਾਮਿਆਂ ਲਈ ਨੌਕਰੀਆਂ ਦਾ ਇਸ਼ਤਿਹਾਰ ਦੇਣ ਲਈ ਤੁਸੀਂ ਔਨਲਾਈਨ ਹੱਬ ਉੱਤੇ ਨਾਮ ਦਰਜ ਕਰਵਾ ਸਕਦੇ ਹੋ।

ਨੌਕਰੀਆਂ ਇਹ ਹੋਣੀਆਂ ਚਾਹੀਦੀਆਂ ਹਨ:

 • ਆਦਰਸ਼ਕ ਤੌਰ ਤੇ ਘੱਟੋ ਘੱਟ ਤਿੰਨ ਮਹੀਨਿਆਂ ਲਈ, ਪਰ ਥੋੜ੍ਹੀ-ਮਿਆਦ ਵਾਲੀਆਂ ਰੁੱਤ ਅਨੁਸਾਰ ਨੌਕਰੀਆਂ ਦਾ ਇਸ਼ਤਿਹਾਰ ਵੀ ਦਿੱਤਾ ਜਾ ਸਕਦਾ ਹੈ
 • ਤਨਖਾਹ ਦੀ ਘੱਟੋ ਘੱਟ ਦਰ, ਜਾਂ ਉਸ ਜਗ੍ਹਾ ਉੱਤੇ ਕੰਮ ਕਰਨ ਦੀ ਦਰ, ਜੋ ਵੀ ਵੱਧ ਹੋਵੇ, ਅਦਾ ਕੀਤੀ ਜਾਂਦੀ ਹੈ।

ਔਨਲਾਈਨ ਹੱਬ ਰਾਹੀਂ ਤੁਸੀਂ ਇਹ ਕਰ ਸਕਦੇ ਹੋ:

 • ਨੌਕਰੀਆਂ ਲਈ ਇਸ਼ਤਿਹਾਰ ਦੇਣਾ
 • ਸ਼ੁਰੂਆਤੀ ਜਾਂਚ ਦਾ ਸੰਚਾਲਨ ਕਰਨਾ
 • ਬਿਨੈਕਾਰਾਂ ਦੀ ਪੂਰੀ ਸੂਚੀ ਵਿੱਚੋਂ ਚੋਣ ਕਰਨੀ ਜਾਂ ਇਕ ਛੋਟੀ ਸੂਚੀ ਪ੍ਰਾਪਤ ਕਰਨੀ।

ਮੈਂ ਸ਼ੁਰੂਆਤ ਕਿਵੇਂ ਕਰਾਂ?

ਨਾਮ ਦਰਜ ਕਰਨ ਵਾਲੇ ਫਾਰਮ ਨੂੰ ਭਰੋ – ਸੰਪਰਕ ਅਤੇ ਕਾਰੋਬਾਰੀ ਵੇਰਵਿਆਂ ਦੇ ਨਾਲ।

ਇਕ ਵਾਰ ਜਦ ਤੁਹਾਡਾ ਨਾਮ ਦਰਜ ਕਰਨ ਦੀ ਕਾਰਵਾਈ ਕਰ ਲਈ ਜਾਂਦੀ ਹੈ:

 1. ਉਪਲਬਧ ਮੌਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਤੁਹਾਡਾ ਖਾਤਾ ਸਥਾਪਤ ਕਰਨ ਵਿੱਚ ਮਦਦ ਕਰਨ ਲਈ, ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।
 2. ਤੁਸੀਂ ਲੋਗੋ, ਸੰਖੇਪ ਜਾਣਕਾਰੀ ਅਤੇ ਆਪਣੀ ਵੈੱਬਸਾਈਟ ਦੇ ਲਿੰਕਾਂ ਨਾਲ ਆਪਣੀ ਕੰਪਨੀ ਦੀ ਪ੍ਰੋਫਾਈਲ ਬਣਾ ਸਕਦੇ ਹੋ।
 3. ਫੇਰ ਤੁਸੀਂ ਹੱਬ ਉੱਤੇ ਨੌਕਰੀਆਂ ਲਈ ਜਾਣਕਾਰੀ ਪਾਉਣਾ ਸ਼ੁਰੂ ਕਰ ਸਕਦੇ ਹੋ।

ਕੀ ਤੁਹਾਨੂੰ ਤਕਨੀਕੀ ਮਦਦ ਦੀ ਲੋੜ ਹੈ?

ਔਨਲਾਈਨ ਹੱਬ ਵਾਸਤੇ ਤਕਨੀਕੀ ਮਦਦ, ਸਾਈਡਕਿਕਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ: support@sidekicker.com.au ਜਾਂ 1800 882 694 ਉੱਤੇ ਫੋਨ ਕਰੋ।

ਰੁਜ਼ਗਾਰਦਾਤਿਆਂ ਵਾਸਤੇ ਮਦਦਗਾਰੀ ਲੇਖ ਵੀ ਹਨ, ਜੋ ਸ਼ੁਰੂਆਤ ਕਰਨ, ਨੌਕਰੀ ਬਾਰੇ ਜਾਣਕਾਰੀ ਕਿਵੇਂ ਪਾਉਣੀ ਹੈ ਅਤੇ ਨੌਕਰੀ ਦੇ ਮੌਕਿਆਂ ਦਾ ਪ੍ਰਬੰਧ ਕਿਵੇਂ ਕਰਨਾ ਹੈ, ਬਾਰੇ ਜਾਣਕਾਰੀ ਦਿੰਦੇ ਹਨ।

ਹੋਰ ਕਿਹੜੀ ਸਹਾਇਤਾ ਉਪਲਬਧ ਹੈ?

ਔਨਲਾਈਨ ਹੱਬ ਤੋਂ ਇਲਾਵਾ, ਜੌਬਜ਼ ਵਿਕਟੋਰੀਆ ਨੌਕਰੀਆਂ ਦੇ ਚਾਹਵਾਨਾਂ ਅਤੇ ਰੁਜ਼ਗਾਰਦਾਤਿਆਂ ਨੂੰ ਸਹਿਯੋਗ ਦੇਣ ਅਤੇ ਆਪਸ ਵਿੱਚ ਜੋੜਨ ਲਈ ਖਾਸ ਤੁਹਾਡੇ ਲਈ ਬਣਾਈਆਂ ਸੇਵਾਵਾਂ ਪ੍ਰਦਾਨ ਕਰਦਾ ਹੈ।

ਨੌਕਰੀਆਂ ਲੈਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਵਿਕਟੋਰੀਆ ਵਾਸੀਆਂ ਦੀ ਮਦਦ ਕਰਨ ਲਈ, ਜੌਬਜ਼ ਵਿਕਟੋਰੀਆ ਇੰਪਲੌਇਮੈਂਟ ਨੈੱਟਵਰਕ (JVEN), ਵਿਕਟੋਰੀਆ ਦੀ ਸਰਕਾਰ ਦੀ ਮੁੱਖ ਸਰਗਰਮੀ ਹੈ। ਸੇਵਾਵਾਂ ਦੀ ਅਦਾਇਗੀ, ਰੁਜ਼ਗਾਰ ਮਾਹਰਾਂ ਦੁਆਰਾ ਕੀਤੀ ਜਾਂਦੀ ਹੈ, ਜੋ ਨੌਕਰੀ ਦੇ ਮੌਕਿਆਂ ਦੀ ਪਛਾਣ ਕਰਨ ਅਤੇ ਉਹਨਾਂ ਭੂਮਿਕਾਵਾਂ ਵਾਸਤੇ ਨੌਕਰੀਆਂ ਲੱਭਣ ਵਾਲਿਆਂ ਨੂੰ ਤਿਆਰ ਕਰਨ ਲਈ ਰੁਜ਼ਗਾਰਦਾਤਿਆਂ ਨਾਲ ਨੇੜਿਓਂ ਰਲ ਕੇ ਕੰਮ ਕਰਦੇ ਹਨ।

ਜੌਬਜ਼ ਵਿਕਟੋਰੀਆ ਅਤੇ ਭਾਈਵਾਲਾਂ ਦਾ ਸਾਡਾ ਨੈੱਟਵਰਕ ਤੁਹਾਡੇ ਕਾਰੋਬਾਰ ਵਾਸਤੇ ਬਿਨਾਂ ਕਿਸੇ ਖ਼ਰਚੇ ਦੇ ਤੁਹਾਨੂੰ ਭਰਤੀ ਕਰਨ ਵਿੱਚ ਸਹਿਯੋਗ ਕਰੇਗਾ। ਅਸੀਂ ਕਰਾਂਗੇ:

 • ਢੁਕਵੇਂ ਹੁਨਰਾਂ ਅਤੇ ਤਜ਼ਰਬੇ ਦੀ ਪਛਾਣ ਕਰਨ ਵਾਸਤੇ, ਤੁਹਾਡੇ ਨਾਲ ਰਲ ਕੇ ਕੰਮ ਕਰਾਂਗੇ, ਜਿਸ ਦੀ ਤੁਹਾਡੇ ਕਾਰੋਬਾਰ ਨੂੰ ਲੋੜ ਹੈ
 • ਢੁੱਕਵੇਂ ਉਮੀਦਵਾਰਾਂ ਦੀ ਪਛਾਣ ਕਰਾਂਗੇ ਜੋ ਇਹਨਾਂ ਲੋੜਾਂ ਨਾਲ ਮੇਲ ਖਾਂਦੇ ਹਨ
 • ਨੌਕਰੀ ਲਈ ਚੁਣੇ ਗਏ ਚਾਹਵਾਨਾਂ ਨੂੰ ਨੌਕਰੀ ਵਾਸਤੇ ਤਿਆਰੀ ਪ੍ਰਦਾਨ ਕਰਾਂਗੇ, ਜਿਸ ਵਿੱਚ ਕਿੱਤਾਕਾਰੀ ਸਿਖਲਾਈ, ਹੁਨਰ ਵਿੱਚ ਵਾਧਾ ਅਤੇ ਮਾਰਗ-ਦਰਸ਼ਨ ਸ਼ਾਮਲ ਹੋ ਸਕਦੇ ਹਨ।

ਅਸੀਂ ਕੰਮ ਸ਼ੁਰੂ ਕਰਨ ਦੇ ਬਾਅਦ ਹਰੇਕ ਨਵੇਂ ਕਾਮੇ ਵਾਸਤੇ ਸਹਾਇਤਾ ਵੀ ਪ੍ਰਦਾਨ ਕਰ ਸਕਦੇ ਹਾਂ, ਤਾਂ ਜੋ ਇਹ ਯਕੀਨੀ ਬਨਾਉਣ ਵਿੱਚ ਮਦਦ ਕੀਤੀ ਜਾ ਸਕੇ ਕਿ ਤੁਹਾਡੀ ਕੰਮ ਦੀ ਜਗ੍ਹਾ ਵਿੱਚ ਉਹਨਾਂ ਦਾ ਸਹਿਜ ਪਰਿਵਰਤਨ ਹੋ ਜਾਵੇ।

ਵਧੇਰੇ ਜਾਣਕਾਰੀ ਵਾਸਤੇ ਸਾਡੇ ਨਾਲ ਸੰਪਰਕ ਕਰੋ ਕਿ ਅਸੀਂ ਤੁਹਾਡੇ ਕਾਰੋਬਾਰ ਦੀ ਕਿਵੇਂ ਸਹਾਇਤਾ ਕਰ ਸਕਦੇ ਹਾਂ।

ਤੁਸੀਂ ਆਪਣੇ ਸਥਾਨਕ ਇਲਾਕੇ ਵਿੱਚ ਵੀ ਜੌਬਜ਼ ਵਿਕਟੋਰੀਆ ਭਾਈਵਾਲ ਲੱਭ ਸਕਦੇ ਹੋ।