Couple

ਔਨਲਾਈਨਹੱਬਉੱਤੇਨੌਕਰੀਆਂਪੋਸਟਕਰੋ

ਕੀਤੁਸੀਂਕਰਮਚਾਰੀਆਂਨੂੰਲੱਭਰਹੇਹੋ? ਨੌਕਰੀਦੀਆਂਅਸਾਮੀਆਂਪੋਸਟਕਰਨਲਈਹੁਣੇਰਜਿਸਟਰਕਰੋਅਤੇਉਮੀਦਵਾਰਾਂਨਾਲਜੁੜੋ।

ਰਜਿਸਟਰ ਕਰੋ

ਲੌਗ-ਇਨ

ਜੌਬਜ਼ ਵਿਕਟੋਰੀਆ ਦੀ ਔਨਲਾਈਨ ਹੱਬ, ਇਕ ਮੁਫ਼ਤ ਸੇਵਾ ਹੈ ਜੋ ਰੁਜ਼ਗਾਰਦਾਤਿਆਂ ਨੂੰ ਨੌਕਰੀ ਲੱਭ ਰਹੇ ਲੋਕਾਂ ਨਾਲ ਜੋੜਦੀ ਹੈ। ਤੁਸੀਂ ਨੌਕਰੀ ਦੀਆਂ ਅਸਾਮੀਆਂ ਪੋਸਟ ਕਰ ਸਕਦੇ ਹੋ, ਅਰਜ਼ੀਆਂ ਦੀ ਸਮੀਖਿਆ ਕਰ ਸਕਦੇ ਹੋ ਅਤੇ ਉਮੀਦਵਾਰਾਂ ਨਾਲ ਸੰਪਰਕ ਕਰ ਸਕਦੇ ਹੋ।

ਜਦ ਤੁਸੀਂ ਰਜਿਸਟਰ ਕਰਦੇ ਹੋ, ਤਾਂ ਜੌਬਜ਼ ਵਿਕਟੋਰੀਆ ਟੀਮ ਦਾ ਇਕ ਮੈਂਬਰ ਤੁਹਾਡੇ ਕਾਰੋਬਾਰ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਤੁਹਾਡੇ ਨਾਲ ਸੰਪਰਕ ਕਰੇਗਾ। ਅਸੀਂ ਤੁਹਾਨੂੰ ਤੁਹਾਡਾ ਖਾਤਾ ਸਥਾਪਤ ਕਰਨ ਵਿੱਚ ਮਦਦ ਕਰਾਂਗੇ, ਅਤੇ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਔਨਲਾਈਨ ਹੱਬ ਤੁਹਾਡੀ ਭਰਤੀ ਦੀਆਂ ਲੋੜਾਂ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਪੂਰਾ ਕਰ ਸਕਦਾ ਹੈ।

ਔਨਲਾਈਨਹੱਬਬਾਰੇਵਧੇਰੇਜਾਣਕਾਰੀ

ਮੈਂ ਆਪਣੇ ਕਾਰੋਬਾਰ ਨੂੰ ਕਿਵੇਂ ਰਜਿਸਟਰ ਕਰ ਸਕਦਾ ਹਾਂ?

ਵਿਕਟੋਰੀਆ ਦਾ ਕੋਈ ਵੀ ਕਾਰੋਬਾਰ ਜਾਂ ਰੁਜ਼ਗਾਰਦਾਤਾ ਔਨਲਾਈਨ ਹੱਬ ਉੱਤੇ ਰਜਿਸਟਰ ਕਰ ਸਕਦੇ ਹਨ। ਇਹ ਇਕ ਆਸਾਨ ਕਾਰਵਾਈ ਹੈ, ਜਿੱਥੇ ਤੁਹਾਨੂੰ ਮੁੱਢਲੇ ਸੰਪਰਕ ਅਤੇ ਕਾਰੋਬਾਰ ਦੇ ਵੇਰਵੇ ਪ੍ਰਦਾਨ ਕਰਨ ਦੀ ਲੋੜ ਹੈ।

ਜਦ ਮੈਂ ਆਪਣੇ ਕਾਰੋਬਾਰ ਨੂੰ ਰਜਿਸਟਰ ਕਰਦਾ ਹਾਂ ਤਾਂ ਕੀ ਵਾਪਰਦਾ ਹੈ?

ਤੁਹਾਡੇ ਵੱਲੋਂ ਰਜਿਸਟਰ ਕਰਨ ਤੋਂ ਬਾਅਦ:

  1. ਅਸੀਂ ਇਹ ਯਕੀਨੀ ਬਨਾਉਣ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ ਕਿ ਤੁਹਾਡੇ ਖਾਤੇ ਨੂੰ ਤੁਹਾਡੀਆਂ ਭਰਤੀ ਦੀਆਂ ਲੋੜਾਂ ਦੀ ਪੂਰਤੀ ਕਰਨ ਲਈ ਸਥਾਪਤ ਕੀਤਾ ਜਾਂਦਾ ਹੈ।
  2. ਤੁਸੀਂ ਲੋਗੋ, ਸੰਖੇਪ ਜਾਣਕਾਰੀ ਅਤੇ ਆਪਣੀ ਵੈੱਬਸਾਈਟ ਦੇ ਲਿੰਕਾਂ ਨਾਲ ਆਪਣੀ ਕੰਪਨੀ ਦੀ ਪ੍ਰੋਫਾਈਲ ਬਣਾ ਸਕਦੇ ਹੋ।
  3. ਤੁਸੀਂ ਔਨਲਾਈਨ ਹੱਬ ਉੱਤੇ ਨੌਕਰੀਆਂ ਪੋਸਟ ਕਰਨਾ ਅਤੇ ਉਮੀਦਵਾਰਾਂ ਤੋਂ ਅਰਜ਼ੀਆਂ ਪ੍ਰਾਪਤ ਕਰਨਾ ਸ਼ੁਰੂ ਕਰ ਸਕਦੇ ਹੋ।

ਮੈਂਔਨਲਾਈਨਹੱਬਉੱਤੇਕਿਸਕਿਸਮਦੀਆਂਨੌਕਰੀਆਂਪੋਸਟਕਰਸਕਦਾਹਾਂ?

ਹਰ ਕਿਸਮ ਦੀਆਂ ਨੌਕਰੀਆਂ ਔਨਲਾਈਨ ਹੱਬ ਉੱਤੇ ਪੋਸਟ ਕੀਤੀਆਂ ਜਾ ਸਕਦੀਆਂ ਹਨ। ਨੌਕਰੀਆਂ ਦਾ ਭੁਗਤਾਨ ਉਸ ਅਵਾਰਡ ਰੇਟ, ਜਾਂ ਸਾਈਟ ਰੇਟ,‘ਤੇ ਕੀਤਾ ਜਾਣਾ ਚਾਹੀਦਾ ਹੈ ਜੋ ਵੱਧ ਹੋਵੇ।

ਔਨਲਾਈਨਹੱਬਉੱਤੇਮੈਂਹੋਰਕੀਕਰਸਕਦਾਹਾਂ?

ਔਨਲਾਈਨ ਹੱਬ ਰਾਹੀਂ ਤੁਸੀਂ ਇਹ ਕਰ ਸਕਦੇ ਹੋ:

  • ਨੌਕਰੀ ਦੀਆਂ ਖਾਲੀ ਅਸਾਮੀਆਂ ਨੂੰ ਪੋਸਟ ਕਰਨਾ
  • ਸ਼ੁਰੂਆਤੀ ਛਾਣਬੀਣ ਦਾ ਸੰਚਾਲਨ ਕਰਨਾ
  • ਬਿਨੈਕਾਰਾਂ ਦੀ ਪੂਰੀ ਸੂਚੀ ਵਿੱਚੋਂ ਚੋਣ ਕਰਨਾ ਜਾਂ ਇਕ ਛੋਟੀ ਕੀਤੀ ਹੋਈ ਸੂਚੀ ਪ੍ਰਾਪਤ ਕਰਨਾ।

ਮੈਨੂੰਤਕਨੀਕੀਸਹਾਇਤਾਕਿੱਥੋਂਮਿਲਸਕਦੀਹੈ?

ਔਨਲਾਈਨ ਹੱਬ ਦੇ ਨਾਲ ਤਕਨੀਕੀ ਮਦਦ ਸਾਈਡ-ਕਿੱਕਰ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।

support@sidekicker.com.au ਨੂੰ ਈਮੇਲ ਕਰੋ ਜਾਂ ਫਿਰ 1800 882 694 ਉੱਤੇ ਫ਼ੋਨ ਕਰੋ।

ਰੁਜ਼ਗਾਰਦਾਤਿਆਂ ਵਾਸਤੇ ਭਰਤੀ ਦੀ ਹੋਰ ਕਿਹੜੀ ਸਹਾਇਤਾ ਉਪਲਬਧ ਹੈ?

ਜੌਬਜ਼ ਵਿਕਟੋਰੀਆ ਕਾਰੋਬਾਰਾਂ ਦਾ ਸਹਿਯੋਗ ਕਰਦੀ ਹੈ ਅਤੇ ਤੁਹਾਡਾ ਸਬੰਧ ਉਹਨਾਂ ਕਰਮਚਾਰੀਆਂ ਨਾਲ ਜੋੜ ਸਕਦੀ ਹੈ ਜਿਸ ਦੀ ਤੁਹਾਡੇ ਕਾਰੋਬਾਰ ਨੂੰ ਲੋੜ ਹੈ:

  • ਜੌਬਜ਼ ਵਿਕਟੋਰੀਆ ਪਾਰਟਨਰਜ਼ ਤੁਹਾਨੂੰ ਹੁਨਰਾਂ ਅਤੇ ਵਿਸ਼ੇਸ਼ਤਾਵਾਂ ਵਾਲੇ ਉਮੀਦਵਾਰਾਂ ਦੇ ਨਾਲ ਜੋੜ ਸਕਦੇ ਹਨ ਜਿੰਨ੍ਹਾਂ ਦੀ ਤੁਹਾਡੇ ਕਾਰੋਬਾਰ ਨੂੰ ਲੋੜ ਹੈ।