ਫੰਡ ਰੁਜ਼ਗਾਰਦਾਤਿਆਂ ਨੂੰ ਸਥਿਰ ਨੌਕਰੀਆਂ ਵਿੱਚ ਕੰਮ ਦੀ ਤਲਾਸ਼ ਕਰ ਰਹੇ ਵਿਕਟੋਰੀਆ ਵਾਸੀਆਂ ਦੀ ਮਦਦ ਕਰਦੇ ਹੋਏ ਅੱਗੇ ਵਧਣ ਅਤੇ ਮੁੜ-ਬਹਾਲੀ ਵਿੱਚ ਸਹਾਇਤਾ ਕਰੇਗਾ।

ਜੇ ਤੁਸੀਂ ਵਿਕਟੋਰੀਆ ਦੇ ਰੁਜ਼ਗਾਰਦਾਤੇ ਹੋ ਜੋ ਨਵੇਂ ਕਰਮਚਾਰੀ ਨੂੰ ਰੱਖਣ ਲਈ ਤਿਆਰ ਹੋ, ਤਾਂ ਜੌਬਜ਼ ਵਿਕਟੋਰੀਆ ਫੰਡ ਉਹਨਾਂ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਤੁਹਾਡੀ ਵਿੱਤੀ ਸਹਾਇਤਾ ਕਰ ਸਕਦਾ ਹੈ, ਜੋ ਮਹਾਂਮਾਰੀ ਦੇ ਆਰਥਿਕ ਪ੍ਰਭਾਵਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਜੌਬਜ਼ ਵਿਕਟੋਰੀਆ ਫੰਡ ਕੀ ਹੈ?

ਜੌਬਜ਼ ਵਿਕਟੋਰੀਆ ਦੀਆਂ 20,000 ਡਾਲਰ ਤੱਕ ਦੀਆਂ ਅਦਾਇਗੀਆਂ ਹੁਣ ਉਨ੍ਹਾਂ ਯੋਗ ਰੁਜ਼ਗਾਰਦਾਤਿਆਂ ਵਾਸਤੇ ਉਪਲਬਧ ਹਨ, ਜੋ ਯੋਗ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀ ਉੱਤੇ ਰੱਖਦੇ ਹਨ। ਤਨਖਾਹ ਵਿੱਚ ਇਮਦਾਦ (ਸਬਸਿਡੀ) ਦੀ ਵਰਤੋਂ ਰੁਜ਼ਗਾਰ ਦੇ ਪਹਿਲੇ 12 ਮਹੀਨਿਆਂ ਲਈ ਨਵੇਂ ਕਰਮਚਾਰੀਆਂ ਨੂੰ ਨੌਕਰੀ ਉਪਰ ਰੱਖਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕੀਤੀ ਜਾ ਸਕਦੀ ਹੈ।

ਤੁਸੀਂ ਆਪਣੇ ਕਾਰੋਬਾਰ ਦੇ ਆਕਾਰ ਦੇ ਆਧਾਰ ਤੇ 20 ਤੱਕ ਪੂਰੇ ਸਮੇਂ (ਫੁੱਲ ਟਾਈਮ) ਦੇ ਬਰਾਬਰ ਕਰਮਚਾਰੀਆਂ ਲਈ ਤਨਖਾਹ ਵਾਸਤੇ ਇਮਦਾਦ ਲਈ ਅਰਜ਼ੀ ਦੇ ਸਕਦੇ ਹੋ।

ਜੌਬਜ਼ ਵਿਕਟੋਰੀਆ ਫੰਡ ਦੁਆਰਾ ਸਮਰਥਿਤ ਘੱਟੋ ਘੱਟ 60 ਪ੍ਰਤੀਸ਼ਤ ਨੌਕਰੀਆਂ ਔਰਤਾਂ ਲਈ ਹੋਣਗੀਆਂ, ਜੋ ਮਹਾਂਮਾਰੀ ਦੇ ਉਨ੍ਹਾਂ ਦੇ ਰੁਜ਼ਗਾਰ ਦੇ ਮੌਕਿਆਂ ਉੱਤੇ ਹੋਏ ਮਹੱਤਵਪੂਰਣ ਪ੍ਰਭਾਵ ਨੂੰ ਦਰਸਾਉਂਦੀਆਂ ਹਨ।

ਇਮਦਾਦ ਵਾਸਤੇ ਯੋਗਤਾ ਪੂਰੀ ਕਰਨ ਲਈ, ਤੁਹਾਨੂੰ ਹੇਠਾਂ ਦੱਸੇ ਗਏ ਤਰਜੀਹੀ ਸਮੂਹਾਂ ਵਿੱਚੋਂ ਘੱਟੋ ਘੱਟ ਇਕ ਵਿੱਚੋਂ ਕਿਸੇ ਨੂੰ ਨੌਕਰੀ ਦੇਣੀ ਚਾਹੀਦੀ ਹੈ। ਇਨ੍ਹਾਂ ਸਮੂਹਾਂ ਦਾ ਸਮਰਥਨ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਮਹਾਂਮਾਰੀ ਨੇ ਵਿਸ਼ੇਸ਼ ਤੌਰ ਉੱਤੇ ਉਨ੍ਹਾਂ ਦੇ ਰੁਜ਼ਗਾਰ ਨੂੰ ਪ੍ਰਭਾਵਿਤ ਕੀਤਾ ਹੈ।

ਜੌਬਜ਼ ਵਿਕਟੋਰੀਆ ਫੰਡ ਇਹਨਾਂ ਤਰਜੀਹੀ ਨੌਕਰੀ ਲੱਭਣ ਵਾਲਿਆਂ ਨੂੰ ਕੰਮ ਵਿੱਚ ਵਿੱਤੀ ਤੌਰ ਤੇ ਸਹਾਇਤਾ ਕਰਦਾ ਹੈ:

 • 45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ
 • ਨੌਕਰੀ ਲੱਭਣ ਵਾਲੇ ਲੋਕ ਜੋ ਲੰਬੀ ਮਿਆਦ ਤੋਂ ਬੇਰੁਜ਼ਗਾਰ ਹਨ (ਛੇ ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਲਈ ਬੇਰੁਜ਼ਗਾਰ ਹਨ)
 • ਨੌਕਰੀ ਲੱਭਣ ਵਾਲੇ ਲੋਕ, ਜਿੰਨਾਂ ਨੇ ਜੌਬਜ਼ ਵਿਕਟੋਰੀਆ ਦੇ ਭਾਈਵਾਲ ਨਾਲ ਰਜਿਸਟਰ ਕੀਤਾ ਹੈ
 • ਆਦਿਵਾਸੀ ਅਤੇ/ਜਾਂ ਟੋਰੇਸ ਸਟ੍ਰੇਟ ਆਈਲੈਂਡਰ ਲੋਕ
 • ਅਪੰਗਤਾ ਵਾਲੇ ਲੋਕ
 • ਸ਼ਰਣ ਦੀ ਮੰਗ ਕਰਨ ਵਾਲੇ ਲੋਕ/ਸ਼ਰਨਾਰਥੀ
 • ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਤੋਂ ਨਵੇਂ ਆਏ ਪ੍ਰਵਾਸੀ
 • 25 ਸਾਲ ਤੋਂ ਘੱਟ ਉਮਰ ਦੇ ਨੌਜਵਾਨ
 • 45 ਸਾਲਾਂ ਤੋਂ ਵੱਧ ਉਮਰ ਦੇ ਲੋਕ
 • ਸਾਬਕਾ ਫੌਜੀ
 • ਉਹ ਲੋਕ ਜੋ ਪਹਿਲਾਂ ਵਿਕਟੋਰੀਆ ਲਈ ਕੰਮ ਕਰਨ ਦੀ ਪਹਿਲ ਕਦਮੀ ਤਹਿਤ ਕੰਮ ਕਰਦੇ ਸਨ।

ਜੇ ਤੁਸੀਂ ਜੌਬਜ਼ ਵਿਕਟੋਰੀਆ ਫੰਡ ਵਿੱਚ ਅਰਜ਼ੀ ਦੇਣ ਵਿੱਚ ਦਿਲਚਸਪੀ ਰੱਖਣ ਵਾਲੇ ਰੁਜ਼ਗਾਰਦਾਤਾ ਹੋ, ਤਾਂ ਤੁਹਾਨੂੰ ਫੰਡ ਵਿੱਚ ਅਰਜ਼ੀ ਦੇਣ ਤੋਂ ਪਹਿਲਾਂ ਇਹਨਾਂ ਤਰਜੀਹੀ ਗਰੁੱਪਾਂ ਦੇ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣਾ ਲਾਜ਼ਮੀ ਹੈ।

ਜੇ ਤੁਸੀਂ ਯੋਗਤਾ ਦੇ ਸਾਰੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦੇ ਹੋ, ਤਾਂ ਤੁਹਾਨੂੰ ਫੰਡਾਂ ਦੀ ਉਪਲਬਧਤਾ ਅਤੇ ਸ਼ਰਤਾਂ ਦੇ ਅਧੀਨ ਫੰਡ ਪ੍ਰਾਪਤ ਹੋਣਗੇ।

ਤੁਸੀਂ 20 ਤੱਕ ਪੂਰੇ ਸਮੇਂ (ਫੁੱਲ ਟਾਈਮ) ਦੇ ਬਰਾਬਰ ਕਰਮਚਾਰੀਆਂ ਲਈ ਤਨਖਾਹ ਵਾਸਤੇ ਇਮਦਾਦ ਲਈ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਤਰਜੀਹੀ ਸਮੂਹਾਂ ਵਾਸਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੇ ਯੋਗ ਰੁਜ਼ਗਾਰਦਾਤਾ ਹੋ, ਤਾਂ ਕਿਰਪਾ ਕਰਕੇ info@jobs.vic.gov.au ਉੱਤੇ ਈਮੇਲ ਕਰਕੇ ਜੌਬਜ਼ ਵਿਕਟੋਰੀਆ ਨਾਲ ਸੰਪਰਕ ਕਰੋ।

ਕੀ ਮੇਰਾ ਕਾਰੋਬਾਰ ਫੰਡ ਵਿੱਚ ਅਰਜ਼ੀ ਦੇਣ ਦੇ ਯੋਗ ਹੈ?

ਇਹ ਪਤਾ ਕਰਨ ਲਈ ਕਿ ਕੀ ਤੁਸੀਂ ਫੰਡ ਵਾਸਤੇ ਅਰਜ਼ੀ ਦੇਣ ਦੇ ਯੋਗ ਹੋ, ਕਿਰਪਾ ਕਰਕੇ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ ਫੋਨ ਕਰੋ।

ਜੌਬਜ਼ ਵਿਕਟੋਰੀਆ ਹੌਟਲਾਈਨ 150 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ ਲਈ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੈਸ਼ਨਲ (TIS) – 131 450 - ਦੀ ਵਰਤੋਂ ਕਰਦੀ ਹੈ।

ਤੁਸੀਂ ਜਾਂ ਤਾਂ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ, ਸੋਮਵਾਰ ਤੋਂ ਸ਼ੁੱਕਰਵਾਰ ਤੱਕ 1300 208 575 ਉੱਤੇ ਸਿੱਧਾ ਫੋਨ ਕਰ ਸਕਦੇ ਹੋ, ਅਤੇ ਅਸੀਂ TIS ਨਾਲ ਜੋੜਾਂਗੇ, ਜਾਂ 131 450 ਉੱਤੇ TIS ਨੂੰ ਫੋਨ ਕਰੋ ਅਤੇ ਉਹ ਸਾਡੀ ਹੌਟਲਾਈਨ ਨੂੰ ਫੋਨ ਕਰਨਗੇ। TIS ਦੁਭਾਸ਼ੀਏ ਜਾਂ ਤਾਂ ਪਹਿਲਾਂ ਤੋਂ ਔਨਲਾਈਨ ਬੁੱਕ ਕੀਤੇ ਜਾ ਸਕਦੇ ਹਨ, ਜਾਂ ਤੁਰੰਤ ਫ਼ੋਨ ਦੁਭਾਸ਼ੀਏ TIS ਨੈਸ਼ਨਲ 131 450 ਉੱਤੇ ਉਪਲਬਧ ਹਨ।

ਵਧੇਰੇ ਜਾਣਕਾਰੀ ਇੱਥੇ ਉਪਲਬਧ ਹੈ: www.tisnational.gov.au

ਮੈਂ ਅਰਜ਼ੀ ਕਿਵੇਂ ਦੇ ਸਕਦਾ ਹਾਂ?

ਜੇ ਤੁਹਾਨੂੰ ਫੰਡ ਵਾਸਤੇ ਅਰਜ਼ੀ ਦੇਣ ਲਈ ਵਾਧੂ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ ਫੋਨ ਕਰੋ।

ਜੌਬਜ਼ ਵਿਕਟੋਰੀਆ ਹੌਟਲਾਈਨ 150 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ ਲਈ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੈਸ਼ਨਲ (TIS) – 131 450 - ਦੀ ਵਰਤੋਂ ਕਰਦੀ ਹੈ।

ਤੁਸੀਂ ਜਾਂ ਤਾਂ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ, ਸੋਮਵਾਰ ਤੋਂ ਸ਼ੁੱਕਰਵਾਰ ਤੱਕ 1300 208 575 ਉੱਤੇ ਸਿੱਧਾ ਫੋਨ ਕਰ ਸਕਦੇ ਹੋ, ਅਤੇ ਅਸੀਂ TIS ਨਾਲ ਜੋੜਾਂਗੇ, ਜਾਂ 131 450 ਉੱਤੇ TIS ਨੂੰ ਫੋਨ ਕਰੋ ਅਤੇ ਉਹ ਸਾਡੀ ਹੌਟਲਾਈਨ ਨੂੰ ਫੋਨ ਕਰਨਗੇ। TIS ਦੁਭਾਸ਼ੀਏ ਜਾਂ ਤਾਂ ਪਹਿਲਾਂ ਤੋਂ ਔਨਲਾਈਨ ਬੁੱਕ ਕੀਤੇ ਜਾ ਸਕਦੇ ਹਨ, ਜਾਂ ਤੁਰੰਤ ਫ਼ੋਨ ਦੁਭਾਸ਼ੀਏ TIS ਨੈਸ਼ਨਲ 131 450 ਉੱਤੇ ਉਪਲਬਧ ਹਨ।

ਵਧੇਰੇ ਜਾਣਕਾਰੀ ਇੱਥੇ ਉਪਲਬਧ ਹੈ: www.tisnational.gov.au

ਹੇਠਾਂ ਦਿੱਤੇ 'ਹੁਣੇ ਅਰਜ਼ੀ ਦਿਓ' ਬਟਨ ਰਾਹੀਂ ਆਪਣੀ ਔਨਲਾਈਨ ਅਰਜ਼ੀ ਜਮ੍ਹਾਂ ਕਰਵਾਓ।

ਹੁਣੇ ਅਰਜ਼ੀ ਦਿਓ

ਭਰਤੀ ਵਿੱਚ ਸਹਾਇਤਾ

ਤੁਹਾਨੂੰ ਤਰਜੀਹੀ ਨੌਕਰੀ ਲੱਭਣ ਵਾਲੇ ਸਮੂਹਾਂ ਤੋਂ ਯੋਗ ਕਰਮਚਾਰੀਆਂ ਨੂੰ ਲੱਭਣ ਅਤੇ ਭਰਤੀ ਕਰਨ ਵਿੱਚ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ। ਜੇ ਤੁਸੀਂ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖ ਰਹੇ ਹੋ, ਤਾਂ ਤੁਸੀਂ ਆਪਣਾ ਕਾਰੋਬਾਰ ਸਾਡੀ ਜੌਬਜ਼ ਵਿਕਟੋਰੀਆ ਦੀ ਵੈੱਬਸਾਈਟ ਉੱਤੇ ਰਜਿਸਟਰ ਕਰ ਸਕਦੇ ਹੋ। ਤੁਸੀਂ ਇੱਥੇ ਨੌਕਰੀਆਂ ਪੋਸਟ ਕਰ ਸਕਦੇ ਹੋ ਅਤੇ ਤੁਹਾਡੇ ਲਈ ਕੰਮ ਕਰਨ ਲਈ ਤਿਆਰ ਲੋਕਾਂ ਦੀ ਵੱਧ ਰਹੀ ਸੰਖਿਆ ਨਾਲ ਜੁੜ ਸਕਦੇ ਹੋ। ਇਹ ਮੁਫ਼ਤ ਅਤੇ ਆਸਾਨ ਵਰਤੋਂ ਵਾਲੀ ਸੇਵਾ, ਤੁਹਾਨੂੰ ਉਹਨਾਂ ਹੁਨਰਾਂ ਅਤੇ ਤਜ਼ਰਬੇ ਵਾਲੇ ਸਥਾਨਕ ਉਮੀਦਵਾਰਾਂ ਦੀ ਇਕ ਸੰਖੇਪ ਸੂਚੀ ਪ੍ਰਦਾਨ ਕਰਦੀ ਹੈ, ਜਿੰਨ੍ਹਾਂ ਦੀ ਤੁਹਾਨੂੰ ਲੋੜ ਹੈ – ਤੁਹਾਡੇ ਲਈ ਸਮੇਂ ਅਤੇ ਪੈਸੇ ਦੀ ਬੱਚਤ ਕਰਦੀ ਹੈ।

ਜੇ ਤੁਸੀਂ ਤਰਜੀਹੀ ਸਮੂਹਾਂ ਵਾਸਤੇ ਵੱਡੀ ਗਿਣਤੀ ਵਿੱਚ ਨੌਕਰੀਆਂ ਪੈਦਾ ਕਰਨ ਦੇ ਯੋਗ ਰੁਜ਼ਗਾਰਦਾਤਾ ਹੋ, ਤਾਂ ਕਿਰਪਾ ਕਰਕੇ ਉੱਤੇ ਈਮੇਲ ਕਰਕੇ ਜੌਬਜ਼ ਵਿਕਟੋਰੀਆ ਨਾਲ ਸੰਪਰਕ ਕਰੋ।

ਵਧੇਰੇ ਜਾਣਕਾਰੀ ਵਾਸਤੇ ਜੌਬਜ਼ ਵਿਕਟੋਰੀਆ ਹੌਟਲਾਈਨ ਨੂੰ 1300 208 575 ਉੱਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿੱਚਕਾਰ ਸੰਪਰਕ ਕਰੋ।

ਭਰਤੀ ਵਿੱਚ ਸਹਾਇਤਾ:  jobs.vic.gov.au/findstaff